Skip to main content

Class 10 PSEB

Class 10 Computer Science - Bilingual Question Bank

   .. Computer Science..
(ਕੰਪਿਊਟਰ ਸਾਇੰਸ)

Class 10th | Complete Bilingual Question Bank

Prepared by: Jatinder Kumar Gakhar (Computer Faculty)
GHS Sodhi Nagar, Ferozepur (Punjab) +91-90411-53517

Download PDF Now ⬇

Chapter 1: Office Tools (ਆਫਿਸ ਟੂਲਜ਼)

1. Multiple Choice Questions

1. ਹੇਠ ਲਿਖਿਆਂ ਵਿਚੋਂ ਕਿਹੜੀ ਆਫਿਸ ਟੂਲਜ਼ ਦੀ ਉਦਾਹਰਣ ਹੈ? (Which of the following is an example of Office Tools?)
  • ੳ. MS Word
  • ਅ. Google Slides
  • ੲ. MS PowerPoint
  • ਸ. ਉਪਰੋਕਤ ਸਾਰੇ (All of these)
2. ਹੇਠ ਲਿਖਿਆਂ ਵਿਚੋਂ ਕਿਹੜੀ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ? (Which of the following is an example of a Word Processor?)
  • ੳ. Google Docs
  • ਅ. OpenOffice Writer
  • ੲ. MS Word
  • ਸ. ਉਪਰੋਕਤ ਸਾਰੇ (All of these)
3. ਹੇਠ ਲਿਖਿਆਂ ਵਿਚੋਂ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ? (Which of the following is NOT an example of Google's online office tools?)
  • ੳ. Google Slides
  • ਅ. Google Sheets
  • ੲ. Google Docs
  • ਸ. OpenOffice Writer
4. ਕਿਹੜੇ ਸਾੱਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ? (Which software is designed to operate, control, and extend the processing capabilities of the computer?)
  • ੳ. ਐਪਲੀਕੇਸ਼ਨ ਸਾਫਟਵੇਅਰ (Application Software)
  • ਅ. ਸਿਸਟਮ ਸਾਫਟਵੇਅਰ (System Software)
  • ੲ. ਗੂਗਲ ਟੂਲਜ਼ (Google Tools)
  • ਸ. ਕੋਈ ਨਹੀਂ (None)
5. _________ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਯੋਗ ਬਨਾਉਂਦੇ ਹਨ। (_________ are a set of programs that enable a user to perform a specific task.)
  • ੳ. ਸਾਫਟਵੇਅਰ (Software)
  • ਅ. ਹਾਰਡਵੇਅਰ (Hardware)
  • ੲ. ਭਾਸ਼ਾ (Language)
  • ਸ. ਕੋਈ ਨਹੀਂ (None)

2. Fill in the Blanks

1. ਐਪਲੀਕੇਸ਼ਨ ਸਾਫਟਵੇਅਰਜ਼ ਨੂੰ ਐਂਡ-ਯੂਜ਼ਰ ਐਪਲੀਕੇਸ਼ਨਜ (End-user applications) ਵੀ ਕਿਹਾ ਜਾਂਦਾ ਹੈ।
2. ਸਿਸਟਮ ਸਾਫਟਵੇਅਰ ਆਮ ਤੋਰ ਤੇ ਲੋਅ-ਲੇਵਲ (Low-Level) ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿਚ ਲਿਖੇ ਜਾਂਦੇ ਹਨ।
3. ਵੱਖ-ਵੱਖ ਤਰ੍ਹਾਂ ਦੇ ਆਫਿਸ ਟੂਲਜ਼ ਐਪਲੀਕੇਸ਼ਨ (Application) ਸਾਫਟਵੇਅਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।
4. ਸਪ੍ਰੈਡਸ਼ੀਟ ਸਾਫਟਵੇਅਰ (Spreadsheet Software) ਇਕ ਅਜਿਹਾ ਸਾਫਟਵੇਅਰ ਹੈ ਜੋ ਟੇਬੁਲਰ ਡਾਟਾ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ।
5. ਗੂਗਲ ਡਾਕਸ (Google Docs) ਇਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਹੈ।

3. Short Answer Questions

Q1. ਆਫਿਸ ਟੂਲਸ ਦੀ ਪਰਿਭਾਸ਼ਾ ਦਿਓ? (Define Office Tools.) ਉਹ ਸਾਫਟਵੇਅਰ ਜੋ ਕੰਪਿਊਟਰ ਯੂਜ਼ਰਜ਼ ਨੂੰ ਉਹਨਾਂ ਦੇ ਦਫਤਰੀ ਕੰਮਾਂ-ਕਾਰਾਂ ਵਿਚ ਵਧੇਰੇ ਲਾਭਕਾਰੀ ਅਤੇ ਕੁਸ਼ਲ ਬਣਾਉਣ ਲਈ ਤਿਆਰ ਕੀਤੇ ਗਏ ਹਨ, ਉਹਨਾਂ ਨੂੰ ਆਫਿਸ ਟੂਲਸ ਵਜੋਂ ਜਾਣਿਆ ਜਾਂਦਾ ਹੈ। ਉਦਾਹਰਣ: ਵਰਡ ਪ੍ਰੋਸੈਸਰ, ਸਪ੍ਰੈਡਸ਼ੀਟ ਆਦਿ।
Q2. ਐਪਲੀਕੇਸ਼ਨ ਸਾਫਟਵੇਅਰ ਕੀ ਹਨ? (What is Application Software?) ਇਹ ਸਾਫਟਵੇਅਰ ਆਮ ਤੌਰ ਤੇ ਯੂਜ਼ਰਜ਼ ਲਈ ਖਾਸ ਕੰਮ ਕਰਨ ਲਈ ਤਿਆਰ ਕੀਤੇ ਗਏ ਹਨ। ਇਹਨਾਂ ਨੂੰ ਐਂਡ-ਯੂਜ਼ਰ ਐਪਲੀਕੇਸ਼ਨਜ਼ ਵੀ ਕਿਹਾ ਜਾਂਦਾ ਹੈ। ਉਦਾਹਰਣ: ਐਮ.ਐਸ. ਵਰਡ, ਪਾਵਰਪੁਆਇੰਟ।
Q3. ਗੂਗਲ ਡੌਕਸ (Google Docs) ਦਾ ਵਰਨਣ ਕਰੋ। (Describe Google Docs.) ਗੂਗਲ ਡੌਕਸ ਇੱਕ ਮੁਫਤ ਔਨਲਾਈਨ ਵਰਡ-ਪ੍ਰੋਸੈਸਰ ਹੈ। ਇਹ ਡਾਕੂਮੈਂਟ ਬਣਾਉਣ ਅਤੇ ਐਡਿਟ ਕਰਨ ਲਈ ਵਰਤੀ ਜਾਣ ਵਾਲੀ ਵੈੱਬ-ਅਧਾਰਿਤ ਐਪਲੀਕੇਸ਼ਨ ਹੈ ਜੋ ਰੀਅਲ-ਟਾਈਮ ਕੰਮ ਕਰਨ ਦੀ ਸਹੂਲਤ ਦਿੰਦੀ ਹੈ।
Chapter 2: HTML - I (Fundamentals)

1. Multiple Choice Questions

1. HTML ਦਾ ਪੂਰਾ ਨਾਮ ਕੀ ਹੈ? (What is the full form of HTML?)
  • ੳ. ਹਾਈਪਰ ਟੈਕਸਟ ਮਾਰਕਅਪ ਲੈਂਗੂਏਜ਼ (Hyper Text Markup Language)
  • ਅ. ਹਾਈਪਰ ਟੈਕਸਟ ਮੇਕਅਪ ਲੈਂਗੂਏਜ਼
  • ੲ. ਹਾਈ ਟੈਕਸਟ ਮਾਰਕਅਪ ਲੈਂਗੂਏਜ਼
  • ਸ. ਕੋਈ ਨਹੀਂ
2. HTML ਪ੍ਰੋਗਰਾਮ ਦੀ ਆਉਟਪੁੱਟ ਨੂੰ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ _______ ਵਿਚ ਓਪਨ ਕਰਨਾ ਪੈਂਦਾ ਹੈ। (To view the output of an HTML program, we have to open it in _______.)
  • ੳ. ਟੈਕਸਟ ਐਡੀਟਰ
  • ਅ. ਵਰਡ ਪ੍ਰੋਸੈਸਰ
  • ਸ. ਵੈਬ ਬ੍ਰਾਊਜ਼ਰ (Web Browser)
  • ੲ. ਫਾਈਲ ਐਕਸਪਲੋਰਰ
3. ______ ਦੀ ਵਰਤੋਂ HTML ਟੈਗਜ਼ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। (______ is used to provide more information about HTML tags.)
  • ੳ. ਪੇਅਰਡ ਟੈਗਜ਼
  • ਸ. ਐਟਰੀਬਿਊਟਸ (Attributes)
  • ਅ. ਅਨਪੇਅਰਡ ਟੈਗਜ਼
  • ੲ. ਮੇਟਾ-ਡਾਟਾ
4. ਵੈਬ ਪੇਜ ਵਿਚ ______ ਟੈਗ ਦੀ ਵਰਤੋਂ ਟੈਕਸਟ ਅਤੇ ਤਸਵੀਰਾਂ ਆਦਿ ਨੂੰ ਸਕ੍ਰੋਲ (scroll) ਕਰਨ ਲਈ ਕੀਤੀ ਜਾਂਦਾ ਹੈ। (______ tag is used to scroll text and images in a web page.)
  • ੳ. <title>
  • ੲ. <marquee>
  • ਅ. <center>
  • ਸ. <scroll>

2. Fill in the Blanks

1. ਪੇਅਰਡ ਟੈਗਜ਼ ਨੂੰ ਕੰਟੇਨਰ ਟੈਗਜ਼ (Container Tags) ਵੀ ਕਿਹਾ ਜਾਂਦਾ ਹੈ।
2. ਬਾਡੀ (Body) ਭਾਗ ਵਿੱਚ ਉਹ ਸਾਰੇ ਕੰਟੈਂਟਸ ਸ਼ਾਮਲ ਹੁੰਦੇ ਹਨ ਜੋ ਵੈੱਬਪੇਜ ਉਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ।
3. <BR> ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
4. <SUB> ਟੈਗ ਦੀ ਵਰਤੋਂ HTML ਡਾਕੂਮੈਂਟ ਵਿਚ ਸਬਸਕ੍ਰਿਪਟ (subscript) ਦਾਖਲ ਕਰਨ ਲਈ ਕੀਤੀ ਜਾਂਦੀ ਹੈ।
5. background ਐਟਰੀਬਿਊਟ ਦੀ ਵਰਤੋਂ HTML ਡਾਕੂਮੈਂਟ ਦੀ ਬੈਕਗ੍ਰਾਊਂਡ ਉਪਰ ਤਸਵੀਰ ਸੈਟ ਕਰਨ ਲਈ ਕੀਤੀ ਜਾਂਦੀ ਹੈ।

3. Full Forms

Tag/AcronymFull Form (English)Full Form (Punjabi)
<B>Boldਬੋਲਡ
<I>Italicਇਟੈਲਿਕ
<U>Underlineਅੰਡਰਲਾਈਨ
<S>Strikethroughਸਟ੍ਰਾਈਕਥਰੋ
<P>Paragraphਪੈਰਾਗ੍ਰਾਫ
<TT>Teletype Textਟੈਲੀਟਾਈਪ ਟੈਕਸਟ
<HR>Horizontal Rulerਹਰੀਜੈਂਟਲ ਰੂਲਰ
<BR>Break Lineਬ੍ਰੇਕ ਲਾਈਨ
<SUP>Superscriptਸੁਪਰਸਕ੍ਰਿਪਟ
<SUB>Subscriptਸਬਸਕ੍ਰਿਪਟ

4. Short Answer Questions

Q1. HTML ਕੀ ਹੈ? (What is HTML?) HTML ਦਾ ਪੂਰਾ ਨਾਂ ਹਾਈਪਰਟੈਕਸਟ ਮਾਰਕ-ਅੱਪ ਲੈਂਗੁਏਜ਼ ਹੈ। ਇਹ ਇੱਕ ਸਧਾਰਨ ਟੈਕਸਟ ਅਧਾਰਤ ਭਾਸ਼ਾ ਹੈ ਜਿਸਦੀ ਵਰਤੋਂ ਵੈੱਬਪੇਜ ਬਣਾਉਣ ਲਈ ਕੀਤੀ ਜਾਂਦੀ ਹੈ।
Q2. ਐਟਰੀਬਿਊਟਸ ਕੀ ਹੁੰਦੇ ਹਨ? (What are attributes?) ਐਟਰੀਬਿਊਟਸ HTML ਟੈਗਜ਼ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਟੈਗ ਬਾਰੇ ਵਾਧੂ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਹਮੇਸ਼ਾ ਓਪਨਿੰਗ ਟੈਗ ਵਿੱਚ ਲਿਖੇ ਜਾਂਦੇ ਹਨ। ਉਦਾਹਰਨ: <body bgcolor="red">
Chapter 3: HTML - II (Lists & Tables)

1. Multiple Choice Questions

1. ਹੇਠ ਲਿਖਿਆਂ ਵਿਚੋਂ ਕਿਹੜੀ ਲਿਸਟ ਦੀ ਵਰਤੋਂ HTML ਡਾਕੂਮੈਂਟਸ ਵਿਚ ਨਹੀਂ ਕੀਤੀ ਜਾਂਦੀ? (Which list is NOT used in HTML documents?)
  • ੳ. ਬੁਲੇਟਿਡ ਲਿਸਟ
  • ਅ. ਨੰਬਰਡ ਲਿਸਟ
  • ੲ. ਆਰਡਰਡ ਲਿਸਟ
  • ਸ. ਡਾਟਾ ਲਿਸਟ (Data List)
2. ਆਰਡਰਡ ਅਤੇ ਅਨਆਰਡਰਡ ਲਿਸਟਾਂ ਵਿੱਚ ਲਿਸਟ-ਆਈਟਮਾਂ ਨੂੰ ਪਰਿਭਾਸ਼ਤ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? (Which tag is used to define list items?)
  • ੳ. <OL>
  • ਅ. <UL>
  • ੲ. <LI>
  • ਸ. <DT>
3. HTML ਡਾਕੂਮੈਂਟ ਵਿਚ ਟੇਬਲ ਰੋਅ ਬਨਾਉਣ ਲਈ ਕਿਹੜੇ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ? (Which tag is used to create a table row?)
  • ੳ. <Row>
  • ਅ. <Table Row>
  • ੲ. <TR>
  • ਸ. <R>
4. ______ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਸੈੱਲਾਂ ਵਿਚਕਾਰ ਖਾਲੀ ਥਾਂ ਨੂੰ ਐਡਜਟ ਕਰ ਸਕਦੇ ਹਾਂ। (We can adjust space between cells using ______ attribute.)
  • ੳ. cellspacing
  • ਅ. cellpadding
  • ੲ. rowspan
  • ਸ. colspan

2. Fill in the Blanks

1. HTML ਡਾਕੂਮੈਂਟਸ ਵਿੱਚ ਅਸੀਂ ਤਿੰਨ (3) ਕਿਸਮਾਂ ਦੀਆਂ ਲਿਸਟਾਂ ਬਣਾ ਸਕਦੇ ਹਾਂ।
2. ਅਨਆਰਡਰਡ (Unordered) ਲਿਸਟਾਂ ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਬੁਲੇਟਸ ਨਾਲ ਮਾਰਕ ਕੀਤਾ ਜਾਂਦਾ ਹੈ।
3. ਨੈਸਟਿਡ (Nested) ਲਿਸਟ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ।
4. <TH> ਟੈਗ ਦੀ ਵਰਤੋਂ ਟੇਬਲ ਹੈਡਿੰਗਜ਼ ਨੂੰ ਪਰਿਭਾਸ਼ਤ ਕਰਨ ਲਈ ਕੀਤੀ ਜਾਂਦੀ ਹੈ।
5. cellpadding ਸੈੱਲ ਬਾਰਡਰ ਅਤੇ ਸੈੱਲ ਕੰਟੈਂਟਸ ਵਿਚਕਾਰ ਦੀ ਦੂਰੀ ਨੂੰ ਦਰਸਾਉਂਦਾ ਹੈ।

3. Full Forms

AcronymFull Form (English)Full Form (Punjabi)
OLOrdered Listਆਰਡਰਡ ਲਿਸਟ
ULUnordered Listਅਨਆਰਡਰਡ ਲਿਸਟ
DLDefinition Listਡੈਫੀਨੇਸ਼ਨ ਲਿਸਟ
LIList Itemਲਿਸਟ ਆਈਟਮ
DTDefinition Titleਡੈਫੀਨੇਸ਼ਨ ਟਾਈਟਲ
DDDefinition Dataਡੈਫੀਨੇਸ਼ਨ ਡਾਟਾ
TRTable Rowਟੇਬਲ ਰੋਅ
THTable Headingਟੇਬਲ ਹੈਡਿੰਗ
TDTable Dataਟੇਬਲ ਡਾਟਾ

4. Short Answer Questions

Q1. ਡੈਫੀਨੇਸ਼ਨ ਲਿਸਟ (Definition List) ਕੀ ਹੁੰਦੀ ਹੈ? ਇਹ ਆਈਟਮਾਂ ਦੀ ਉਹ ਲਿਸਟ ਹੁੰਦੀ ਹੈ ਜਿਸ ਵਿਚ ਹਰੇਕ ਆਈਟਮ ਜਾਂ ਸ਼ਬਦ ਦਾ ਵਰਣਨ ਜਾਂ ਪਰਿਭਾਸ਼ਾ ਦਿੱਤੀ ਗਈ ਹੁੰਦੀ ਹੈ। ਇਸਨੂੰ ਡਿਕਸ਼ਨਰੀ ਵਾਂਗ ਵਰਤਿਆ ਜਾਂਦਾ ਹੈ। ਟੈਗ: <DL>
Q2. Colspan ਅਤੇ Rowspan ਕੀ ਹਨ? Colspan: ਕਾਲਮਾਂ ਨੂੰ ਮਰਜ ਕਰਨ ਲਈ। Rowspan: ਰੋਅਜ਼ (Rows) ਨੂੰ ਮਰਜ ਕਰਨ ਲਈ।
Chapter 4: HTML - III (Images, Links & Forms)

1. Multiple Choice Questions

1. ______ ਕਿਸੇ ਵੀ ਸਰੋਤ/ਫਾਈਲ (resource/file) ਦੀ ਪੂਰੀ ਲੋਕੇਸ਼ਨ ਨੂੰ ਦਰਸ਼ਾਉਂਦਾ ਹੈ। (______ shows the full location of a resource/file.)
  • ੳ. ਰੈਲੇਟਿਵ (Relative)
  • ਅ. ਸੰਪੂਰਨ (Absolute)
  • ੲ. ਅੰਦਰੁਨੀ (Internal)
  • ਸ. ਬਾਹਰੀ (External)
2. ਕਿਹੜਾ ਟੈਗ HTML ਡਾਕੂਮੈਂਟ ਵਿਚ ਤਸਵੀਰ (Image) ਦਾਖਲ ਕਰਨ ਲਈ ਵਰਤਿਆ ਜਾਂਦਾ ਹੈ? (Which tag is used to insert an image?)
  • ੳ. <picture>
  • ਅ. <pic>
  • ੲ. <img>
  • ਸ. <image>
3. ਹੇਠ ਲਿਖੇ ਵਿੱਚੋਂ ਕਿਹੜਾ ਐਟਰੀਬਿਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ? (Which attribute is NOT used by Anchor tag?)
  • ੳ. href
  • ਅ. src
  • ੲ. target
  • ਸ. title
4. ਵੈਬ ਸਰਵਰ ਨੂੰ ਫਾਰਮ ਡੇਟਾ ਭੇਜਣ ਲਈ ਕਿਹੜੀ HTTP ਵਿਧੀ ਵਰਤੀ ਜਾਂਦੀ ਹੈ? (Which HTTP method is used to send form data?)
  • ੳ. GET ਅਤੇ SET
  • ਅ. GET ਅਤੇ POST
  • ੲ. POST ਅਤੇ SEND
  • ਸ. GET ਅਤੇ SEND

2. Fill in the Blanks

1. ਰਿਲੇਟਿਵ (Relative) ਪਾਥਸ ਵਿੱਚ "/" ਡੀਲਿਮਿਟਰ ਮੌਜੂਦਾ ਵਰਕਿੰਗ ਫਾਈਲ ਦੇ ਪੇਰੈਂਟ ਫੋਲਡਰ ਵੱਲ ਇਸ਼ਾਰਾ ਕਰਦਾ ਹੈ।
2. ਹਰੇਕ ਇਮੇਜ਼ ਟੈਗ ਵਿੱਚ ਇੱਕ SRC ਐਟਰੀਬਿਊਟ ਹੁੰਦਾ ਹੈ ਜੋ ਤਸਵੀਰ ਦਾ ਸਰੋਤ ਦੱਸਦਾ ਹੈ।
3. ਨੇਮਡ ਐਂਕਰਜ਼ ਨੂੰ ਬੁੱਕਮਾਰਕਸ (Bookmarks) ਵੀ ਕਿਹਾ ਜਾਂਦਾ ਹੈ।
4. ਜੇਕਰ POST HTTP ਵਿਧੀ ਨਾਲ ਫਾਰਮ ਸਬਮਿਟ ਕੀਤਾ ਜਾਂਦਾ ਹੈ ਤਾਂ ਨਤੀਜੇ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ।

3. Full Forms

AcronymFull Form (English)Full Form (Punjabi)
URLUniform Resource Locatorਯੂਨੀਫਾਰਮ ਰਿਸੋਰਸ ਲੋਕੇਟਰ
GIFGraphics Interchange Formatਗ੍ਰਾਫਿਕਸ ਇੰਟਰਚੇਂਜ ਫਾਰਮੈਟ
PNGPortable Network Graphicsਪੋਰਟੇਬਲ ਨੈਟਵਰਕ ਗ੍ਰਾਫਿਕਸ
JPEGJoint Photographic Experts Groupਜੁਆਇੰਟ ਫੋਟੋਗ੍ਰਾਫਿਕਸ ਐਕਸਪਰਟ ਗਰੁੱਪ
HREFHyperText Referenceਹਾਈਪਰਟੈਕਸਟ ਰੈਫਰੈਂਸ
SRCSourceਸੋਰਸ
Chapter 5: Operating System (ਓਪਰੇਟਿੰਗ ਸਿਸਟਮ)

1. Multiple Choice Questions

1. ਓਪਰੇਟਿੰਗ ਸਿਸਟਮ ਇਕ ______ ਹੈ। (Operating System is a ______.)
  • ੳ. ਐਪਲੀਕੇਸ਼ਨ ਸਾਫਟਵੇਅਰ
  • ਅ. ਸਿਸਟਮ ਸਾਫਟਵੇਅਰ (System Software)
  • ੲ. ਯੂਟਿਲਿਟੀ
  • ਸ. ਹਾਰਡਵੇਅਰ
2. ਇੰਟਰਨੈਟ ਅਤੇ ਸਾਡੇ ਲੋਕਲ ਏਰੀਆ ਨੈਟਵਰਕ ਦੇ ਵਿਚਕਾਰ ਇੱਕ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ ਹੈ: (Acts as a security guard between Internet and LAN:)
  • ੳ. ਓਪਰੇਟਿੰਗ ਸਿਸਟਮ
  • ਅ. ਪ੍ਰੋਸੈਸਰ
  • ੲ. ਫਾਇਰਵਾਲ (Firewall)
  • ਸ. ਵਾਇਰਸ
3. GUI ਦਾ ਪੂਰਾ ਨਾਂ ਕੀ ਹੈ? (Full form of GUI?)
  • ੳ. ਗ੍ਰਾਫ ਯੂਜ਼ਰ ਇੰਟਰਫੇਸ
  • ੲ. ਗ੍ਰਾਫਿਕਲ ਯੂਜ਼ਰ ਇੰਟਰਫੇਸ (Graphical User Interface)
  • ਅ. ਗ੍ਰਾਫਿਕਸ ਯੂਜ਼ਰ ਇੰਟਰਫੇਸ
  • ਸ. ਕੋਈ ਨਹੀਂ

2. Fill in the Blanks

1. ਪ੍ਰੋਟੈਕਸ਼ਨ (Protection) ਇਕ ਅਜਿਹੀ ਵਿਧੀ ਹੈ ਜੋ ਕੰਪਿਊਟਰ ਸਿਸਟਮ ਦੇ ਸਰੋਤਾਂ ਤੱਕ ਅਸੈਸ ਨੂੰ ਕੰਟਰੋਲ ਕਰਦੀ ਹੈ।
2. ਯੂਜ਼ਰ ਇੰਟਰਫੇਸ ਕੰਪਿਊਟਰ ਸਿਸਟਮ ਨਾਲ ਗੱਲਬਾਤ (Interact) ਕਰਨ ਲਈ ਵਰਤਿਆ ਜਾਂਦਾ ਹੈ।
3. ਓਪਰੇਟਿੰਗ ਸਿਸਟਮ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੰਟਰਫੇਸ ਦਾ ਕੰਮ ਕਰਦਾ ਹੈ।
4. ਕੰਪਿਊਟਰ ਵਾਇਰਸ ਆਪਣੇ ਆਪ ਨੂੰ ਦੁਹਰਾਉਂਦੇ ਹਨ ਅਤੇ ਫਾਈਲਾਂ ਨੂੰ ਸੰਕਰਮਿਤ ਕਰਦੇ ਹਨ।

3. Short Answer Questions

Q1. ਓਪਰੇਟਿੰਗ ਸਿਸਟਮ ਕੀ ਹੈ? ਇਹ ਇਕ ਸਿਸਟਮ ਸਾਫਟਵੇਅਰ ਹੈ ਜੋ ਕੰਪਿਊਟਰ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ। ਇਹ ਯੂਜ਼ਰ ਅਤੇ ਹਾਰਡਵੇਅਰ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਹੈ। ਉਦਾਹਰਣ: Windows, Linux.
Q2. ਫਾਇਰਵਾਲ (Firewall) ਕੀ ਹੈ? ਇਹ ਇਕ ਸੁਰੱਖਿਆ ਸਿਸਟਮ ਹੈ ਜੋ ਨੈਟਵਰਕ ਟ੍ਰੈਫਿਕ ਨੂੰ ਮੋਨੀਟਰ ਅਤੇ ਕੰਟਰੋਲ ਕਰਦਾ ਹੈ। ਇਹ ਹੈਕਰਾਂ ਅਤੇ ਵਾਇਰਸਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
Chapter 6: Desktop Publishing (ਡੈਸਕਟਾਪ ਪਬਲੀਸ਼ਿੰਗ)

1. Multiple Choice Questions

1. ਉਹ ਪ੍ਰੋਗਰਾਮਾਂ ਜਿਨ੍ਹਾਂ ਦੀ ਵਰਤੋਂ ਕਿਤਾਬਾਂ, ਰਸਾਲਿਆਂ, ਅਖ਼ਬਾਰਾਂ ਆਦਿ ਨੂੰ ਬਣਾਉਣ ਲਈ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? (Programs used to create books, magazines, newspapers etc. are called?)
  • ੳ. ਡੈਸਕ ਪਬਲੀਸ਼ਿੰਗ
  • ਅ. ਡੈਸਕਟਾਪ ਪਬਲੀਸ਼ਿੰਗ (Desktop Publishing)
  • ੲ. ਟਾਪ ਪਬਲੀਸ਼ਿੰਗ
  • ਸ. ਪਬਲੀਸ਼ਿੰਗ
2. ਇਹਨਾਂ ਵਿੱਚੋਂ ਕਿਹੜਾ ਡੈਸਟਾਪ ਪਬਲਿਸ਼ਿੰਗ ਸਾਫਟਵੇਅਰ ਦੀ ਉਦਾਹਰਣ ਨਹੀਂ ਹੈ? (Which is NOT an example of DTP software?)
  • ੳ. ਕੋਰਲ ਡਰਾਅ
  • ਅ. ਵਰਡ ਪ੍ਰੋਸੈਸਰ (Word Processor)
  • ੲ. GIMP
  • ਸ. ਐਡੋਬ ਫੋਟੋਸ਼ਾਪ

2. Fill in the Blanks

1. ਮਾਰਜਨ (Margin) ਇੱਕ ਪੇਜ਼ ਦੀ ਮੁੱਖ ਸਮੱਗਰੀ ਅਤੇ ਇਸਦੇ ਕਿਨਾਰਿਆਂ ਦੇ ਵਿਚਕਾਰ ਦੀ ਖਾਲੀ ਜਗ੍ਹਾ ਹੁੰਦੀ ਹੈ।
2. ਫੌਂਟ (Font) ਟੈਕਸਟ ਦੀ ਗ੍ਰਾਫਿਕਲ ਪ੍ਰਤੀਨਿਧਤਾ ਹੈ।
3. ਗ੍ਰਾਫਿਕਸ ਸੌਫਟਵੇਅਰ ਵਿੱਚ ਲੇਅਰਜ਼ (Layers) ਵੱਖੋ ਵੱਖਰੇ ਲੇਵਲ ਹੁੰਦੇ ਹਨ।
4. ਇੰਪੈਕਟ ਪ੍ਰਿੰਟਰ (Impact Printer) ਉਹ ਪ੍ਰਿੰਟਰ ਹੁੰਦੇ ਹਨ ਜੋ ਸਟ੍ਰਾਈਕਿੰਗ ਵਿਧੀ ਨਾਲ ਪ੍ਰਿੰਟ ਕਰਦੇ ਹਨ।

3. Full Forms

AcronymFull Form (English)Full Form (Punjabi)
DTPDesktop Publishingਡੈਸਕਟਾਪ ਪਬਲੀਸ਼ਿੰਗ
WYSIWYGWhat You See Is What You Getਵਟ ਯੂ ਸੀ ਇਜ਼ ਵਟ ਯੂ ਗੈਟ
3DThree Dimensionalਥ੍ਰੀ ਡਾਇਮੈਨਸ਼ਨਲ
GIMPGNU Image Manipulation Programਗਨੂ ਇਮੇਜ਼ ਮੈਨੀਪੁਲੇਸ਼ਨ ਪ੍ਰੋਗਰਾਮ
DMPDot Matrix Printerਡਾਟ ਮੈਟ੍ਰਿਕਸ ਪ੍ਰਿੰਟਰ
Chapter 7: Microsoft Publisher (ਮਾਈਕਰੋਸਾਫਟ ਪਬਲੀਸ਼ਰ)

1. Multiple Choice Questions

1. ਆਕਰਸ਼ਕ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਸਮੱਗਰੀ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਐਪਲੀਕੇਸ਼ਨ ਦੀ ਚੋਣ ਕਰੋ: (Choose application used for designing advertising materials:)
  • ੳ. ਵਰਡ-ਪ੍ਰੋਸੈਸਰ
  • ੲ. ਪਬਲੀਸ਼ਰ (Publisher)
  • ਅ. ਸਪ੍ਰੈਡਸ਼ੀਟ
  • ਸ. ਪ੍ਰੈਜ਼ਨਟੇਸ਼ਨ
2. ਪਬਲੀਕੇਸ਼ਨ ਦਾ ਪਹਿਲਾਂ ਤੋਂ ਪਰਿਭਾਸ਼ਿਤ ਮਾਡਲ ______ ਹੁੰਦਾ ਹੈ। (Pre-defined model of publication is ______.)
  • ੳ. ਟੈਂਪਲੇਟ (Template)
  • ਅ. ਕਲਿੱਪਆਰਟ
  • ੲ. ਆਬਜੈਕਟ
  • ਸ. ਸਟਾਇਲ
3. ______ ਇੱਕ ਪ੍ਰਿੰਟਿਡ ਰਿਪੋਰਟ ਹੁੰਦੀ ਹੈ ਜਿਸ ਵਿੱਚ ਕਿਸੇ ਕਾਰੋਬਾਰ ਦੀ ਖ਼ਬਰ ਜਾਂ ਜਾਣਕਾਰੀ ਹੁੰਦੀ ਹੈ। (______ is a printed report containing news of a business.)
  • ੳ. ਰਿਜ਼ਿਊਮ
  • ਅ. ਨਿਊਜ਼ਲੈਟਰ (Newsletter)
  • ੲ. ਬੈਨਰ
  • ਸ. ਕਾਰਡ

2. Fill in the Blanks

1. ਇਸ਼ਤਿਹਾਰਬਾਜ਼ੀ (Advertising) ਦਾ ਮਤਲਬ ਹੈ ਕਿ ਕਿਵੇਂ ਇੱਕ ਕੰਪਨੀ ਲੋਕਾਂ ਨੂੰ ਉਨ੍ਹਾਂ ਦੇ ਉਤਪਾਦਾਂ ਨੂੰ ਖਰੀਦਣ ਲਈ ਉਤਸ਼ਾਹਤ ਕਰਦੀ ਹੈ।
2. ਬਿਜ਼ਨਸ ਕਾਰਡ (Business Cards) ਉਹ ਕਾਰਡ ਹੁੰਦੇ ਹਨ ਜਿਨ੍ਹਾਂ ਵਿੱਚ ਵਿਅਕਤੀ ਜਾਂ ਕੰਪਨੀ ਬਾਰੇ ਕਾਰੋਬਾਰੀ ਜਾਣਕਾਰੀ ਹੁੰਦੀ ਹੈ।
3. ਇੱਕ ਰਿਜ਼ਿਊਮ (Resume) ਸਾਡੀ ਕੰਮ ਦੇ ਇਤਿਹਾਸ, ਪ੍ਰਮਾਣ ਪੱਤਰਾਂ ਅਤੇ ਹੁਨਰਾਂ ਦਾ ਸਾਰਾਂਸ਼ ਪ੍ਰਦਾਨ ਕਰਦਾ ਹੈ।

3. Short Answer Questions

Q1. ਪਬਲੀਸ਼ਰ ਕੀ ਹੈ? (What is Publisher?) ਪਬਲੀਸ਼ਰ ਇੱਕ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨ ਹੈ। ਇਸਦੀ ਵਰਤੋਂ ਇਸ਼ਤਿਹਾਰਬਾਜ਼ੀ ਸਮੱਗਰੀ ਜਿਵੇਂ ਕਿ ਲੈਟਰ ਹੈੱਡ, ਬੈਨਰ, ਪੋਸਟਰ, ਕੈਲੰਡਰ, ਨਿਊਜ਼ਲੈਟਰ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ।
Q2. ਟੈਂਪਲੇਟਸ ਕੀ ਹੁੰਦੇ ਹਨ? (What are Templates?) ਟੈਂਪਲੇਟ ਪਬਲੀਸ਼ਰ ਦਾ ਡਿਫਾਲਟ ਮਾਡਲ ਹੈ। ਇਹ ਬਣੀ-ਬਣਾਈ ਡਿਜ਼ਾਈਨ ਹੁੰਦੀ ਹੈ ਜਿਸਨੂੰ ਅਸੀਂ ਆਪਣੀ ਲੋੜ ਅਨੁਸਾਰ ਬਦਲ ਕੇ ਵਰਤ ਸਕਦੇ ਹਾਂ।

Comments

Popular posts from this blog

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ  Complete Computer Science Back Exercise Bank & Notes for PSEB - Classes 6 to 10) ਜਾਣ-ਪਛਾਣ: ਕੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਜੁੜੇ ਵਿਦਿਆਰਥੀ ਜਾਂ ਅਧਿਆਪਕ ਹੋ? ਅਕਸਰ ਉੱਚ-ਗੁਣਵੱਤਾ ਵਾਲੀ ਅਧਿਐਨ ਸਮੱਗਰੀ ਲੱਭਣਾ ਇੱਕ ਚੁਣੌਤੀ ਹੋ ਸਕਦੀ ਹੈ। ਤੁਹਾਡੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਅਤੇ ਕੰਪਿਊਟਰ ਦੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਨ ਲਈ, ਅਸੀਂ ਜਮਾਤ 6ਵੀਂ ਤੋਂ 10ਵੀਂ ਲਈ ਕੰਪਿਊਟਰ ਸਾਇੰਸ ਦੇ ਨੋਟਸ ਅਤੇ ਪ੍ਰਸ਼ਨ ਬੈਂਕਾਂ ਦਾ ਇੱਕ ਪੂਰਾ ਸੰਗ੍ਰਹਿ ਤਿਆਰ ਕੀਤਾ ਹੈ। ਇਹ ਨੋਟਸ  ਪੰਜਾਬੀ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤੇ ਗਏ ਹਨ, ਜਿਸ ਨਾਲ ਇਹਨਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਹਰੇਕ ਫਾਈਲ ਵਿੱਚ ਪਾਠ-ਵਾਰ ਉਦੇਸ਼ਪੂਰਨ ਪ੍ਰਸ਼ਨ (ਬਹੁ-ਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਸਹੀ/ਗਲਤ), ਪੂਰੇ ਰੂਪ, ਅਤੇ ਵਿਸ਼ਾ-ਮੂਲਕ ਪ੍ਰਸ਼ਨ (ਛੋਟੇ ਅਤੇ ਵੱਡੇ ਉੱਤਰ) ਸ਼ਾਮਲ ਹਨ। ਹਰੇਕ ਜਮਾਤ ਦੀ ਪਾਠ ਸੂਚੀ ਦੇਖਣ ਅਤੇ ਮੁਫਤ PDF ਅਧਿਐਨ ਸਮੱਗਰੀ ਡਾਊਨਲੋਡ ਕਰਨ ਲਈ ਹੇਠਾਂ ਸਕ੍ਰੋਲ ਕਰੋ! Introduction: Are you a student or teacher associated with the Punjab School Education Board (PSEB)? Finding high-quality, chapter-wise study material can often be a chal...

Python

Unlocking the Power of Python  Python has become the language of choice for many developers, data scientists, and hobbyists alike. Its simplicity, versatility, and robust libraries make it a favorite in various fields, from web development to data analysis and machine learning. Whether you're a seasoned programmer or just starting, Python's readability and community support provide an excellent environment for learning and growth. Why Python? Easy to Learn : Python's syntax is clear and readable, making it an ideal first language for beginners. Versatile : Python can be used in web development, data analysis, artificial intelligence, scientific computing, and more. Rich Libraries : Python boasts an extensive collection of libraries like NumPy, Pandas, and TensorFlow, which simplify complex tasks. Community Support : With a vibrant and active community, finding support and resources is never a challenge. Getting Started with Python To embark on your Python journey, you'l...

Mastering PowerPoint: Unleashing Keyboard Shortcuts for Efficiency

  Introduction Elevate your PowerPoint game with the ultimate guide to keyboard shortcuts! Whether you're crafting a presentation for work, school, or personal projects, these shortcuts will help you work smarter and faster. Let's unlock the full potential of PowerPoint together. **🎨 Basic Shortcuts ** 🖱️ Ctrl + N : New presentation   📂 Ctrl + O : Open presentation   💾 Ctrl + S : Save presentation   💬 F12 : Save As   🔒 Ctrl + W : Close presentation   🖨️ Ctrl + P : Print presentation   🔀 Ctrl + F4 : Close PowerPoint **🧭 Navigation Shortcuts ** 🔄 Arrow Keys : Move one slide up, down, left, or right   🏠 Home : Move to the first slide   🔚 End : Move to the last slide   ⬆️⬇️ Ctrl + Up/Down Arrow : Move selected slide up or down in the slide deck **🔍 Selection Shortcuts ** 🌟 Ctrl + A : Select all objects on a slide   ➡️ Tab : Select the next object on a slide   ⬅️ S...