Skip to main content

Class 6 PSEB

Class 6 Computer Science - Bilingual Objective Bank

   .. Computer Science..
(ਕੰਪਿਊਟਰ ਸਾਇੰਸ)

Class 6th | Complete Bilingual Objective Bank

Prepared by: Jatinder Kumar Gakhar (Computer Faculty)
GHS Sodhi Nagar, Ferozepur (Punjab) +91-90411-53517

.Download PDF Now ⬇

Chapter 1: Fundamentals of Computers (ਕੰਪਿਊਟਰ ਦੇ ਮੁੱਢਲੇ ਕੰਮ)

1. Multiple Choice Questions (ਬਹੁਪਸੰਦੀ ਪ੍ਰਸ਼ਨ)

1. ਹੇਠਾਂ ਦਿੱਤੇ ਭਾਗਾਂ ਵਿੱਚੋਂ ਕਿਹੜਾ IPO ਸਾਈਕਲ ਦਾ ਹਿੱਸਾ ਨਹੀਂ ਹੈ? (Which of the following is not a part of the IPO cycle?)
  • ੳ) ਇਨਪੁੱਟ (Input)
  • ਅ) ਆਉਟਪੁੱਟ (Output)
  • ੲ) ਪ੍ਰੋਸੈਸਿੰਗ (Processing)
  • ਸ) ਸਟੋਰੇਜ (Storage)
2. ਕਿਹੜਾ ਕੰਪਿਊਟਰ ਦੀ ਵਿਸ਼ੇਸ਼ਤਾ ਨਹੀਂ ਹੈ? (Which is not a characteristic of a computer?)
  • ੳ) ਸ਼ੁੱਧਤਾ (Accuracy)
  • ਅ) ਕੋਈ IQ ਨਹੀਂ (No IQ)
  • ੲ) ਲਗਨ (Diligence)
  • ਸ) ਸਪੀਡ (Speed)
3. ਕੰਪਿਊਟਰ ਸਿਸਟਮ ਦਾ ਕਿਹੜਾ ਹਿੱਸਾ ਗਣਨਾਵਾਂ ਅਤੇ ਲਾਜ਼ੀਕਲ ਆਪਰੇਸ਼ਨ ਲਈ ਜ਼ਿੰਮੇਵਾਰ ਹੈ? (Which part is responsible for calculations and logical operations?)
  • ੳ) ਮੈਮਰੀ (Memory)
  • ਅ) ਕੰਟਰੋਲ ਯੁਨਿਟ (Control Unit)
  • ੲ) ਏ.ਐਲ.ਯੂ (ALU)
  • ਸ) ਰਜਿਸਟਰ (Register)
4. ਕੰਪਿਊਟਰ ਦੀ ਕਿਹੜੀ ਮੈਮੋਰੀ ਨੂੰ CPU ਦੁਆਰਾ ਸਿੱਧੇ ਐਕਸੈੱਸ ਕੀਤਾ ਜਾ ਸਕਦਾ ਹੈ? (Which memory can be directly accessed by the CPU?)
  • ੳ) ਪ੍ਰਾਇਮਰੀ ਮੈਮੋਰੀ (Primary Memory)
  • ਅ) ਐਗਜਲਰੀ ਮੈਮੋਰੀ (Auxiliary Memory)
  • ੲ) ਸੈਕੰਡਰੀ ਮੈਮੋਰੀ (Secondary Memory)
  • ਸ) ਉਪਰੋਕਤ ਕੋਈ ਨਹੀਂ (None of above)
5. ਕਿਹੜਾ ਪੋਰਟੇਬਲ ਡਿਵਾਈਸ ਆਮ ਤੌਰ ਤੇ ਕੈਮਰਾ ਅਤੇ ਟੱਚ ਸਕਰੀਨ ਨਾਲ ਲੈਸ ਹੈ? (Which portable device usually has a camera and touch screen?)
  • ੳ) ਮੋਬਾਇਲ (Mobile)
  • ਅ) ਟੈਬਲੇਟ (Tablet)
  • ੲ) ਲੈਪਟਾਪ (Laptop)
  • ਸ) ਉਪਰੋਕਤ ਸਾਰੇ (All of the above)

2. True/False (ਸਹੀ/ਗਲਤ)

1. ਕੰਪਿਊਟਰ ਆਪਣੇ ਆਪ ਕੋਈ ਫੈਸਲਾ ਨਹੀਂ ਲੈ ਸਕਦਾ।
(Computer cannot take decisions on its own.) Answer: ਸਹੀ (True)
2. ਨਿੱਜੀ ਕੰਪਿਊਟਰਾਂ ਨੂੰ ਮਾਈਕ੍ਰੋ ਕੰਪਿਊਟਰ ਵੀ ਕਿਹਾ ਜਾਂਦਾ ਹੈ।
(Personal computers are also known as microcomputers.) Answer: ਸਹੀ (True)
3. ਆਉਟਪੁੱਟ ਡਿਵਾਈਸਾਂ ਦੀ ਵਰਤੋਂ ਜਾਣਕਾਰੀ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਂਦੀ ਹੈ।
(Output devices are used to display information.) Answer: ਸਹੀ (True)
4. ਪ੍ਰਾਇਮਰੀ ਮੈਮੋਰੀ ਨੂੰ ਐਕਜ਼ੁਲਰੀ ਮੈਮੋਰੀ ਵੀ ਕਿਹਾ ਜਾਂਦਾ ਹੈ।
(Primary memory is also called auxiliary memory.) Answer: ਗਲਤ (False)
5. YouTube, 3D ਅਤੇ VR ਡਿਵਾਈਸਾਂ ਮਨੋਰੰਜਨ ਉਦਯੋਗ ਵਿੱਚ ਪ੍ਰਸਿੱਧ ਹਨ।
(YouTube, 3D and VR devices are popular in entertainment industry.) Answer: ਸਹੀ (True)

3. Full Forms (ਪੂਰੇ ਰੂਪ)

AcronymFull Form (English)Full Form (Punjabi)
RAMRandom Access Memoryਰੈਂਡਮ ਐਕਸੈੱਸ ਮੈਮਰੀ
ROMRead Only Memoryਰੀਡ ਓਨਲੀ ਮੈਮਰੀ
CPUCentral Processing Unitਸੈਂਟਰਲ ਪ੍ਰੋਸੈਸਿੰਗ ਯੂਨਿਟ
HDDHard Disk Driveਹਾਰਡ ਡਿਸਕ ਡਰਾਈਵ
ALUArithmetic Logic Unitਅਰਿੱਥਮੈਟਿਕ ਲੋਜਿਕ ਯੂਨਿਟ
GBGiga Byteਗੀਗਾ ਬਾਈਟ
MBMega Byteਮੈਗਾ ਬਾਈਟ
Chapter 2: Working with Computer System (ਕੰਪਿਊਟਰ ਸਿਸਟਮ ਨਾਲ ਕੰਮ ਕਰਨਾ)

1. Fill in the Blanks (ਖਾਲੀ ਥਾਂਵਾਂ ਭਰੋ)

1. ਨੋਟਪੈਡ ਮਾਈਕ੍ਰੋਸਾਫਟ ਵਿੰਡੋਜ਼ ਦੀ ਮੂਲ ਟੈਕਸਟ ਐਡੀਟਰ ਐਪਲੀਕੇਸ਼ਨ ਹੈ।
(Notepad is the default text editor application of Microsoft Windows.)
2. ਰੀਸਾਈਕਲ ਬਿਨ ਇੱਕ ਅਜਿਹਾ ਖੇਤਰ ਹੈ ਜਿੱਥੇ ਡਿਲੀਟ ਕੀਤੀਆਂ ਫਾਈਲਾਂ ਸਟੋਰ ਹੁੰਦੀਆਂ ਹਨ।
(Recycle Bin is an area where deleted files are stored.)
3. ਸ਼ਾਰਟਕੱਟਸ ਆਈਕਨ ਹੁੰਦੇ ਹਨ ਜਿਨ੍ਹਾਂ ਦੇ ਹੇਠਲੇ-ਖੱਬੇ ਕੋਨੇ 'ਤੇ ਛੋਟੇ ਤੀਰ ਦਾ ਨਿਸ਼ਾਨ ਹੁੰਦਾ ਹੈ।
(Shortcuts are icons that have a small arrow at their bottom-left corner.)
4. ਐਂਡਰਾਇਡ ਇੱਕ ਮੋਬਾਈਲ ਓਪਰੇਟਿੰਗ ਸਿਸਟਮ ਹੈ ਜੋ ਗੂਗਲ ਦੁਆਰਾ ਵਿਕਸਤ ਕੀਤਾ ਗਿਆ ਹੈ।
(Android is a mobile operating system developed by Google.)
5. ਟਾਸਕਬਾਰ ਇੱਕ ਲੰਮੀ ਪੱਟੀ ਹੁੰਦੀ ਹੈ ਜੋ ਡੈਸਕਟਾਪ ਦੇ ਹੇਠਾਂ ਦਿਖਾਈ ਦਿੰਦੀ ਹੈ।
(Taskbar is a long bar that appears at the bottom of the Desktop.)
6. ਸਾਫਟਵੇਅਰ ਪ੍ਰੋਗਰਾਮਾਂ ਦਾ ਇੱਕ ਸਮੂਹ ਹੈ ਜੋ ਖਾਸ ਕੰਮ ਕਰਨ ਲਈ ਵਰਤਿਆ ਜਾਂਦਾ ਹੈ।
(Software is a set of programs used to perform specific tasks.)

2. Multiple Choice Questions (ਬਹੁਪਸੰਦੀ ਪ੍ਰਸ਼ਨ)

1. ਇਹਨਾਂ ਵਿੱਚੋਂ ਕਿਹੜਾ ਡੈਸਕਟਾਪ ਦਾ ਹਿੱਸਾ ਨਹੀਂ ਹੈ?
(Which of these is not a part of the desktop?)
  • ੳ) ਵਾਲਪੇਪਰ (Wallpaper)
  • ਅ) ਟਾਸਕਬਾਰ (Taskbar)
  • ੲ) ਆਈਕਾਨ (Icons)
  • ਸ) ਰਨ ਬਾਕਸ (Run Box)
2. ਕੰਪਿਊਟਰ ਸਿਸਟਮ ਵਿੱਚ ਸ਼ਾਮਲ ਹੈ:
(Computer system consists of:)
  • ੳ) ਸਿਰਫ ਸਾਫਟਵੇਅਰ
  • ਅ) ਸਿਰਫ਼ ਹਾਰਡਵੇਅਰ
  • ੲ) ਹਾਰਡਵੇਅਰ ਅਤੇ ਸਾਫਟਵੇਅਰ (Hardware & Software)
  • ਸ) ਕੋਈ ਨਹੀਂ
3. ਮੋਬਾਈਲ ਫੋਨਾਂ ਵਿੱਚ ਕਿਹੜਾ ਓਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ?
(Which OS is used in mobile phones?)
  • ੳ) ਵਿੰਡੋਜ਼ (Windows)
  • ਅ) ਐਂਡਰਾਇਡ (Android)
  • ੲ) DOS
  • ਸ) ਕੋਈ ਨਹੀਂ
4. ਲਾਗ ਇਨ ਕਰਨ ਤੋਂ ਬਾਅਦ ਦਿਖਾਈ ਦੇਣ ਵਾਲੀ ਮੁੱਖ ਸਕਰੀਨ ਨੂੰ ਕੀ ਕਹਿੰਦੇ ਹਨ?
(What is the main screen called after login?)
  • ੳ) ਵਾਲਪੇਪਰ
  • ਅ) ਸਕਰੀਨ ਸੇਵਰ
  • ਸ) ਡੈਸਕਟਾਪ (Desktop)
  • ੲ) ਕੋਈ ਨਹੀਂ
5. ਹੇਠ ਲਿਖਿਆਂ ਵਿਚੋਂ ਕਿਹੜਾ ਟਾਸਕਬਾਰ ਦਾ ਭਾਗ ਹੈ?
(Which is a part of the Taskbar?)
  • ੳ) ਸਟਾਰਟ ਬਟਨ (Start Button)
  • ਅ) ਨੋਟੀਫਿਕੇਸ਼ਨ ਏਰੀਆ (Notification Area)
  • ੲ) ਸਰਚ ਬਾਕਸ (Search Box)
  • ਸ) ਉਪਰੋਕਤ ਸਾਰੇ (All of the above)
Chapter 3: Introduction to Tux Paint (ਟਕਸ ਪੇਂਟ ਨਾਲ ਜਾਣ-ਪਛਾਣ)

1. Fill in the Blanks (ਖਾਲੀ ਥਾਂਵਾਂ ਭਰੋ)

1. ਟਕਸ ਪੇਂਟ ਬਿਲ ਕੇਂਡ੍ਰਿਕ ਦੁਆਰਾ ਬਣਾਇਆ ਗਿਆ ਓਪਨ-ਸੋਰਸ ਸਾਫਟਵੇਅਰ ਹੈ।
(Tux Paint is an Open-source software created by Bill Kendrick.)
2. ਟਕਸ ਪੇਂਟ ਵੱਖ-ਵੱਖ ਪਲੇਟਫਾਰਮਾਂ 'ਤੇ ਚੱਲਣ ਵਾਲਾ ਪੋਰਟੇਬਲ ਸਾਫਟਵੇਅਰ ਹੈ।
(Tux Paint is Portable software that runs on various platforms.)
3. ਟੂਲਬਾਰ ਮੁੱਖ ਸਕਰੀਨ ਦੇ ਖੱਬੇ ਪਾਸੇ ਮੌਜੂਦ ਹੁੰਦਾ ਹੈ।
(The Toolbar is present on the Left side of the main screen.)
4. ਸਟੈਂਪ ਟੂਲ ਰਬੜ ਦੀਆਂ ਮੋਹਰਾਂ ਜਾਂ ਸਟਿੱਕਰਾਂ ਦੇ ਸੈੱਟ ਵਰਗਾ ਹੁੰਦਾ ਹੈ।
(Stamp tool is like a set of rubber stamps or Stickers.)
5. ਅਨਡੂ (Undo) ਬਟਨ 'ਤੇ ਕਲਿੱਕ ਕਰਨ ਨਾਲ ਆਖਰੀ ਡਰਾਇੰਗ ਐਕਸ਼ਨ ਵਾਪਸ ਆ ਜਾਵੇਗਾ।
(Clicking on Undo button will revert the last drawing action.)

2. Multiple Choice Questions (ਬਹੁਪਸੰਦੀ ਪ੍ਰਸ਼ਨ)

1. ਕਿਹੜਾ ਟੂਲ ਟੂਲਬਾਰ ਉੱਪਰ ਮੌਜੂਦ ਨਹੀਂ ਹੈ?
(Which tool is not usually on the main toolbar?)
  • ੳ) ਸਟੈਂਪ (Stamp)
  • ਅ) ਲਾਈਨ (Lines)
  • ੲ) ਕਲਰ ਪਿੱਕਰ (Color Picker)
  • ਸ) ਇਰੇਜ਼ਰ (Eraser)
2. ਉਹ ਖੇਤਰ ਜਿਸ ਵਿਚ ਅਸੀਂ ਤਸਵੀਰਾਂ ਡਰਾਅ ਕਰ ਸਕਦੇ ਹਾਂ:
(Area where we can draw pictures:)
  • ੳ) ਟੂਲਬਾਰ (Toolbar)
  • ਅ) ਕੈਨਵਸ (Canvas)
  • ੲ) ਹੈਲਪਰ ਏਰੀਆ (Help Area)
  • ਸ) ਕਲਰ ਪੈਲੇਟ (Color Palette)
3. ਕਿਹੜਾ ਟਕਸ ਪੇਂਟ ਇੰਟਰਫੇਸ ਦਾ ਤੱਤ ਨਹੀਂ ਹੈ?
(Which is not a component of Tux Paint interface?)
  • ੳ) ਟੂਲਬਾਰ (Toolbar)
  • ਅ) ਹੈਲਪ ਏਰੀਆ (Help Area)
  • ੲ) ਡਰਾਇੰਗ ਕੈਨਵਸ (Drawing Canvas)
  • ਸ) ਸਕਰੌਲ ਬਾਰ (Scroll Bar)
4. ਟਕਸ ਪੇਂਟ ਪ੍ਰੋਜੈਕਟ ਕਿਸਨੇ ਸ਼ੁਰੂ ਕੀਤਾ?
(Who started the Tux Paint project?)
  • ੳ) ਚਾਰਲਸ ਬੈਬੇਜ਼
  • ਅ) ਜੌਰਜ ਬਿਲ
  • ੲ) ਬਿਲ ਗੇਟਸ
  • ਸ) ਬਿਲ ਕੇਂਡ੍ਰਿਕ (Bill Kendrick)
5. ਟਕਸ ਪੇਂਟ ਦੀ ਕਿਹੜੀ ਵਿਸ਼ੇਸ਼ਤਾ ਦੱਸਦੀ ਹੈ ਕਿ ਇਸਨੂੰ ਵੱਖ-ਵੱਖ ਪਲੇਟਫਾਰਮਾਂ ਤੇ ਵਰਤਿਆ ਜਾ ਸਕਦਾ ਹੈ?
(Feature allowing use on different platforms?)
  • ੳ) ਆਸਾਨ ਅਤੇ ਮਜ਼ੇਦਾਰ
  • ਅ) ਵਿਸਤਾਰਯੋਗਤਾ
  • ੲ) ਪੋਰਟੇਬਿਲਟੀ (Portability)
  • ਸ) ਸਾਦਗੀ
6. ਕਿਹੜਾ ਟਕਸ ਪੇਂਟ ਵਿੰਡੋ ਦਾ ਤੱਤ ਨਹੀਂ ਹੈ?
(Which is not an element of Tux Paint window?)
  • ੳ) ਕਲਰ ਪੈਲੇਟ
  • ਅ) ਟਾਈਟਲ ਬਾਰ (Title Bar)
  • ੲ) ਡਰਾਇੰਗ ਕੈਨਵਸ
  • ਸ) ਸਿਲੈਕਟਰ ਸਬ-ਟੂਲਬਾਰ
7. ਫ੍ਰੀ ਹੈਂਡ ਡਰਾਇੰਗ ਕਰਨ ਲਈ ਟੂਲ:
(Tool for freehand drawing:)
  • ੳ) ਲਾਈਨ (Line)
  • ਅ) ਮੈਜਿਕ (Magic)
  • ੲ) ਪੇਂਟ (Paint)
  • ਸ) ਲੇਬਲ (Label)
8. ਆਖਰੀ ਐਕਸ਼ਨ ਵਾਪਸ ਕਰਨ ਲਈ:
(Command to undo last action:)
  • ੳ) ਨਿਊ (New)
  • ਅ) ਰੀਡੋ (Redo)
  • ੲ) ਡੂ (Do)
  • ਸ) ਅਨਡੂ (Undo)
9. ਡਰਾਇੰਗ ਵਿੱਚੋਂ ਰੰਗ ਚੁਣਨ ਲਈ:
(To pick a color from the drawing:)
  • ੳ) ਕਲਰ ਮਿਕਸਰ
  • ਅ) ਕਲਰ ਪਿੱਕਰ (Color Picker)
  • ੲ) ਰੇਨਬੋਅ ਪੈਲੇਟ
  • ਸ) ਕੋਈ ਨਹੀਂ
Chapter 4: Working with Tux Paint Tools (ਟਕਸ ਪੇਂਟ ਦੇ ਟੂਲਜ਼ ਨਾਲ ਕੰਮ ਕਰਨਾ)

1. Fill in the Blanks (ਖਾਲੀ ਥਾਂਵਾਂ ਭਰੋ)

1. ਲਾਈਨਜ਼ ਟੂਲ ਦੀ ਵਰਤੋਂ ਸਿੱਧੀ ਲਾਈਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ।
(Lines tool is used to draw straight lines.)
2. ਸਟੈਂਪ ਟੂਲ ਰਬੜ ਸਟੈਂਪਸ ਜਾਂ ਸਟਿੱਕਰਜ਼ ਦੇ ਸੈੱਟ ਵਰਗਾ ਹੁੰਦਾ ਹੈ।
(Stamp tool is like a set of rubber stamps or Stickers.)
3. ਪੇਂਟ ਟੂਲ ਬੁਰਸ਼ ਵਾਂਗ ਹੁੰਦਾ ਹੈ।
(Paint tool is just like a brush.)
4. ਟੈਕਸਟ ਟੂਲ ਨਾਲ ਦਾਖਲ ਕੀਤੇ ਟੈਕਸਟ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ।
(Text entered using Text tool cannot be modified later.)
5. ਚੱਕਰ ਬਨਾਉਣ ਲਈ ਸ਼ੇਪਸ ਟੂਲ ਵਰਤਿਆ ਜਾਂਦਾ ਹੈ।
(Shapes tool is used to draw a circle.)

2. Shortcut Keys (ਸ਼ਾਰਟਕੱਟ ਕੀਅ)

  • Redo (ਰੀਡੋ): Ctrl + R
  • Open (ਓਪਨ): Ctrl + O
  • Save (ਸੇਵ): Ctrl + S
  • Print (ਪ੍ਰਿੰਟ): Ctrl + P
  • Quit (ਕੁਇਟ): Alt + F4

3. Multiple Choice Questions (ਬਹੁਪਸੰਦੀ ਪ੍ਰਸ਼ਨ)

1. ਡਰਾਇੰਗ ਵਿੱਚ ਟੈਕਸਟ ਦਾਖਲ ਕਰਨ ਲਈ ਵਰਤਿਆ ਜਾ ਸਕਦਾ ਹੈ:
(Tool used to enter text in drawing:)
  • ੳ) ਟੈਕਸਟ (Text)
  • ਅ) ਲੇਬਲ (Label)
  • ੲ) ੳ ਅਤੇ ਅ ਦੋਵੇਂ (Both)
  • ਸ) ਕੋਈ ਨਹੀਂ
2. ਸਟੈਂਪ ਟੂਲ ਲਈ ਕਿਹੜੀ ਆਪਸ਼ਨ ਉਪਲਬਧ ਹੁੰਦੀ ਹੈ?
(Option available for Stamp tool?)
  • ੳ) ਰੋਟੇਸ਼ਨ (Rotation)
  • ਅ) ਮਿਰਰਿੰਗ (Mirroring)
  • ੲ) ਫਲਿੱਪਿੰਗ (Flipping)
  • ਸ) ਉਪਰੋਕਤ ਸਾਰੀਆਂ (All of above)
3. ਭਰੀਆਂ ਅਤੇ ਖਾਲੀ ਸ਼ੇਪਸ ਬਨਾਉਣ ਲਈ ਕਿਹੜਾ ਟੂਲ ਵਰਤਿਆ ਜਾਂਦਾ ਹੈ?
(Tool for filled and unfilled shapes?)
  • ੳ) ਫਿੱਲ (Fill)
  • ਅ) ਕਲਰ ਪਿੱਕਰ (Pick Color)
  • ੲ) ਸ਼ੇਪਸ (Shapes)
  • ਸ) ਲੇਬਲ (Label)
4. ਨਵੀਂ ਡਰਾਇੰਗ ਬਨਾਉਣ ਲਈ ਸ਼ਾਰਟਕੱਟ ਕੀਅ:
(Shortcut key for new drawing:)
  • ੳ) Ctrl + O
  • ਅ) Ctrl + S
  • ੲ) Ctrl + N
  • ਸ) Ctrl + D
5. ਫਿੱਲ ਟੂਲ ਦੁਆਰਾ ਕਿਹੜੀ ਆਪਸ਼ਨ ਨਹੀਂ ਮਿਲਦੀ?
(Option not provided by Fill tool?)
  • ੳ) ਸ਼ੇਪਸ (Shapes)
  • ਅ) ਬੁਰਸ਼ (Brush)
  • ੲ) ਰੇਡੀਅਲ (Radial)
  • ਸ) ਲਾਈਨਜ਼ (Lines)
6. ਗਲਤ ਕਥਨ ਚੁਣੋ:
(Choose the incorrect statement:)
  • ੳ) ਮਿਰਰ ਇਮੇਜ ਸੰਭਵ ਹੈ
  • ਅ) ਸਟੈਂਪ ਆਕਾਰ ਬਦਲ ਸਕਦਾ ਹੈ
  • ੲ) ਪੇਂਟ ਟੂਲ ਨਾਲ ਸਿੱਧੀਆਂ ਲਾਈਨਾਂ ਡਰਾਅ ਹੁੰਦੀਆਂ ਹਨ (Paint tool draws straight lines)
  • ਸ) ਸਟੈਂਪ ਰਬੜ ਵਰਗਾ ਹੈ
7. ਗਲਤ ਕਥਨ ਚੁਣੋ:
(Choose the incorrect statement:)
  • ੳ) ਸ਼ੇਪ ਟੂਲ ਨਾਲ ਚੱਕਰ ਨਹੀਂ ਬਣਦਾ (Shape tool cannot make circle)
  • ਅ) ਟੈਕਸਟ ਟੂਲ ਟੈਕਸਟ ਬਦਲ ਨਹੀਂ ਸਕਦਾ
  • ੲ) ਲੇਬਲ ਟੈਕਸਟ ਬਦਲ ਸਕਦਾ ਹੈ
  • ਸ) ਫੌਂਟ ਬਦਲ ਸਕਦੇ ਹਾਂ
8. ਫਿੱਲ ਟੂਲ ਲਈ ਸਬ-ਟੂਲਬਾਰ ਆਪਸ਼ਨ:
(Sub-toolbar option for Fill tool:)
  • ੳ) ਲੀਨੀਅਰ (Linear)
  • ਅ) ਸਕੇਅਰ (Square)
  • ੲ) ਟ੍ਰਾਈਐਂਗਲ (Triangle)
  • ਸ) ਸਰਕਲ (Circle)
9. ਓਪਨ ਡਾਇਲਾਗ ਵਿੱਚ ਕਿਹੜਾ ਬਟਨ ਨਹੀਂ ਹੁੰਦਾ?
(Which button is missing in Open dialog?)
  • ੳ) ਐਕਸਪੋਰਟ (Export)
  • ਅ) ਸਲਾਈਡਜ਼ (Slides)
  • ੲ) ਈਰੇਜ਼ (Erase)
  • ਸ) ਐਕਸਪੋਰਟ GIF (Export GIF)
10. Ctrl + S ਵਰਤਿਆ ਜਾਂਦਾ ਹੈ:
(Ctrl + S is used to:)
  • ੳ) ਸਲਾਈਡ (Slide)
  • ਅ) ਸੇਵ (Save)
  • ੲ) ਐਨੀਮੇਸ਼ਨ (Animation)
  • ਸ) ਐਕਸਪੋਰਟ (Export)
Chapter 5: Computer Hardware and Software (ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ)

1. Multiple Choice Questions (ਬਹੁਪਸੰਦੀ ਪ੍ਰਸ਼ਨ)

1. ਕੰਪਿਊਟਰ ਸਿਸਟਮ ਸੁਮੇਲ ਹੈ:
(Computer system is a combination of:)
  • ੳ) ਹਾਰਡਵੇਅਰ ਅਤੇ ਸਾਫਟਵੇਅਰ ਦਾ (Hardware & Software)
  • ਅ) ਇਨਪੁੱਟ ਅਤੇ ਆਉਟਪੁੱਟ ਦਾ
  • ੲ) ਰੈਮ ਅਤੇ ਰੋਮ ਦਾ
  • ਸ) ਕੀਬੋਰਡ ਅਤੇ ਮਾਊਸ ਦਾ
2. ਕੰਪਿਊਟਰ ਪ੍ਰੋਗਰਾਮਾਂ ਦੇ ਸੈਟ ਨੂੰ ਕੀ ਕਿਹਾ ਜਾਂਦਾ ਹੈ?
(A set of computer programs is called?)
  • ੳ) ਹਦਾਇਤਾਂ (Instructions)
  • ਅ) ਪ੍ਰੋਸੈਸਰ (Processor)
  • ੲ) ਸਾਫਟਵੇਅਰ (Software)
  • ਸ) ਹਾਰਡਵੇਅਰ (Hardware)
3. ਸਿਸਟਮ ਸਾਫਟਵੇਅਰ ਦੀ ਕਿਸਮ:
(Type of System Software:)
  • ੳ) ਆਪਰੇਟਿੰਗ ਸਿਸਟਮ (Operating System)
  • ਅ) ਯੂਟਿਲਿਟੀ ਸਾਫਟਵੇਅਰ (Utility Software)
  • ੲ) ਐਪਲੀਕੇਸ਼ਨ ਸਾਫਟਵੇਅਰ (Application Software)
  • ਸ) ੳ ਅਤੇ ਅ ਦੋਵੇਂ (Both a & b)
4. MS Word ਅਤੇ Excel ਉਦਾਹਰਣਾਂ ਹਨ:
(MS Word and Excel are examples of:)
  • ੳ) ਆਪਰੇਟਿੰਗ ਸਿਸਟਮ
  • ਅ) ਸਿਸਟਮ ਸਾਫਟਵੇਅਰ
  • ੲ) ਯੂਟਿਲਿਟੀ ਸਾਫਟਵੇਅਰ
  • ਸ) ਐਪਲੀਕੇਸ਼ਨ ਸਾਫਟਵੇਅਰ (Application Software)
5. ਅੰਦਰੂਨੀ ਹਾਰਡਵੇਅਰ ਭਾਗ:
(Internal Hardware part:)
  • ੳ) ਕੀਬੋਰਡ
  • ਅ) ਸਿਸਟਮ ਯੂਨਿਟ
  • ੲ) ਮਾਊਸ
  • ਸ) ਮਦਰਬੋਰਡ (Motherboard)
6. ਕੰਪਿਊਟਰ ਦੇ ਸੰਚਾਲਨ ਨੂੰ ਕੰਟਰੋਲ ਕਰਦਾ ਹੈ:
(Controls computer operations:)
  • ੳ) ਯੂਟਿਲਿਟੀ ਸਾਫਟਵੇਅਰ
  • ਅ) ਐਪਲੀਕੇਸ਼ਨ ਸਾਫਟਵੇਅਰ
  • ੲ) ਸਿਸਟਮ ਸਾਫਟਵੇਅਰ (System Software)
  • ਸ) ਕੋਈ ਨਹੀਂ

2. Full Forms (ਪੂਰੇ ਰੂਪ)

AcronymFull Form (English)Full Form (Punjabi)
VDUVisual Display Unitਵਿਜ਼ੂਅਲ ਡਿਸਪਲੇਅ ਯੂਨਿਟ
LCDLiquid Crystal Displayਲਿਕੁਇਡ ਕ੍ਰਿਸਟਲ ਡਿਸਪਲੇਅ
RAMRandom Access Memoryਰੈਂਡਮ ਐਕਸੈੱਸ ਮੈਮਰੀ
PCBPrinted Circuit Boardਪ੍ਰਿੰਟਿਡ ਸਰਕਟ ਬੋਰਡ
SMPSSwitched Mode Power Supplyਸਵਿੱਚ ਮੋਡ ਪਾਵਰ ਸਪਲਾਈ
Chapter 6: Input Devices (ਇਨਪੁੱਟ ਯੰਤਰ)

1. Multiple Choice Questions (ਬਹੁਪਸੰਦੀ ਪ੍ਰਸ਼ਨ)

1. ਕੀਅ ਬੋਰਡ ਦਾ ਕੰਮ:
(Main function of keyboard:)
  • ੳ) ਚਿੱਤਰ ਦਿਖਾਉਣਾ
  • ਅ) ਟੈਕਸਟ ਅਤੇ ਕਮਾਂਡਾਂ ਦਾਖਲ ਕਰਨਾ (Type text/commands)
  • ੲ) ਅਵਾਜਾਂ ਭਰਨਾ
  • ਸ) ਇੰਟਰਨੈੱਟ ਚਲਾਉਣਾ
2. ਗੇਮਾਂ ਖੇਡਣ ਲਈ ਯੰਤਰ:
(Device used for gaming:)
  • ੳ) ਸਕੈਨਰ
  • ਅ) ਜੋਆਇ ਸਟਿਕ (Joystick)
  • ੲ) ਮਾਈਕ੍ਰੋਫੋਨ
  • ਸ) ਵੈੱਬਕੈਮ
3. ਮਾਊਸ ਮਦਦ ਕਰਦਾ ਹੈ:
(Mouse helps in:)
  • ੳ) ਪ੍ਰਿੰਟ ਕਰਨ ਵਿੱਚ
  • ਅ) ਆਈਟਮ ਸਿਲੈਕਟ/ਮੂਵ ਕਰਨ ਵਿੱਚ (Select/Move items)
  • ੲ) ਵੀਡੀਓ ਦਾਖਲ ਕਰਨ ਵਿੱਚ
  • ਸ) ਸਕੈਨ ਕਰਨ ਵਿੱਚ
4. ਅਵਾਜਾਂ ਨੂੰ ਪਛਾਣਨ ਵਾਲਾ ਯੰਤਰ:
(Device that recognizes voice:)
  • ੳ) ਵੈੱਬਕੈਮ
  • ਅ) ਮਾਈਕ੍ਰੋਫੋਨ (Microphone)
  • ੲ) ਕੀਅ ਬੋਰਡ
  • ਸ) ਸਕੈਨਰ
5. ਸਕੈਨਰ ਦਾ ਕੰਮ:
(Function of Scanner:)
  • ਅ) ਭੌਤਿਕ ਦਸਤਾਵੇਜਾਂ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਣਾ (Physical to Digital)
  • ੳ) ਦਸਤਾਵੇਜ ਪ੍ਰਿੰਟ ਕਰਨਾ
  • ੲ) ਸੰਗੀਤ ਸੁਣਨਾ
  • ਸ) ਨੈਵੀਗੇਟ ਕਰਨਾ

2. True/False (ਸਹੀ/ਗਲਤ)

1. ਮਾਈਕ੍ਰੋਫੋਨ ਅਵਾਜਾਂ ਰਿਕਾਰਡ ਕਰਦਾ ਹੈ।
(Microphone records sounds.) Answer: ਸਹੀ (True)
2. ਟੱਚਪੈਡ ਸਿਰਫ ਡੈਸਕਟਾਪ ਤੇ ਮਿਲਦਾ ਹੈ।
(Touchpad is found only on desktops.) Answer: ਗਲਤ (False)
3. ਮਾਊਸ ਡਾਕੂਮੈਂਟ ਪ੍ਰਿੰਟ ਕਰਦਾ ਹੈ।
(Mouse prints documents.) Answer: ਗਲਤ (False)
4. ਜੋਆਇ ਸਟਿਕ ਗੇਮਾਂ ਖੇਡਣ ਲਈ ਵਰਤੀ ਜਾਂਦੀ ਹੈ।
(Joystick is used for gaming.) Answer: ਸਹੀ (True)
5. ਬਾਰ ਕੋਡ ਰੀਡਰ ਚਿੱਤਰ ਭਰਨ ਲਈ ਵਰਤਿਆ ਜਾਂਦਾ ਹੈ।
(Barcode reader fills images.) Answer: ਗਲਤ (False)
6. ਵੈੱਬਕੈਮ ਵੀਡੀਓ ਕਾਨਫਰੰਸਿੰਗ ਲਈ ਵਰਤਿਆ ਜਾਂਦਾ ਹੈ।
(Webcam is used for video conferencing.) Answer: ਸਹੀ (True)

3. Fill in the Blanks (ਖਾਲੀ ਥਾਂਵਾਂ ਭਰੋ)

1. ਜੁਆਇ ਸਟਿੱਕ ਦੀ ਵਰਤੋਂ ਗੇਮਾਂ ਵਿੱਚ ਮੂਵਮੈਂਟ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ।
(Joystick is used to control movement in games.)
2. ਕੀਬੋਰਡ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ।
(Keyboard is used to enter text into computer.)
3. ਟੱਚਪੈਡ ਆਮ ਤੌਰ ਤੇ ਲੈਪਟਾਪ ਵਿੱਚ ਹੁੰਦਾ ਹੈ।
(Touchpad is usually found in Laptops.)
4. ਮਾਊਸ ਇੱਕ ਪੁਆਇੰਟਿੰਗ ਯੰਤਰ ਹੈ।
(Mouse is a pointing device.)
5. ਵੈਬ ਕੈਮਰਾ ਦੀ ਵਰਤੋਂ ਵੀਡੀਓ ਕਾਲ ਲਈ ਕੀਤੀ ਜਾਂਦੀ ਹੈ।
(Webcam is used for video calls.)
Chapter 7: Output Devices (ਆਊਟਪੁੱਟ ਯੰਤਰ)

1. Multiple Choice Questions (ਬਹੁਪਸੰਦੀ ਪ੍ਰਸ਼ਨ)

1. ਇਹਨਾਂ ਵਿੱਚੋਂ ਕਿਹੜੀ ਵੀਜ਼ੂਅਲ ਡਿਸਪਲੇਅ ਡਿਵਾਇਸ ਦੀ ਉਦਾਹਰਣ ਹੈ?
(Which is an example of Visual Display Device?)
  • ੳ) ਮੋਨੀਟਰ
  • ਅ) LED
  • ੲ) LCD
  • ਸ) ਉਪਰੋਕਤ ਸਾਰੇ (All of above)
2. ਇਹਨਾਂ ਵਿੱਚੋਂ ਹਾਡਰ ਕਾਪੀ ਆਊਟਪੁੱਟ ਯੰਤਰ ਦੀ ਪਹਿਚਾਣ ਕਰੋ:
(Identify the Hard copy output device:)
  • ੳ) ਸਪੀਕਰ
  • ਅ) ਲੇਜਰ ਪ੍ਰਿੰਟਰ
  • ੲ) ਪ੍ਰਿੰਟਰ (Printer)
  • ਸ) ਕੋਈ ਨਹੀਂ
3. ਇਹਨਾਂ ਵਿੱਚੋਂ ਕਿਹੜਾ ਆਊਟਪੁੱਟ ਯੰਤਰ ਵੈਕਟਰ ਗ੍ਰਾਫਿਕਸ ਲਈ ਵਰਤਿਆ ਜਾਂਦਾ ਹੈ?
(Which device is used for vector graphics?)
  • ੳ) ਮੋਨੀਟਰ
  • ਅ) ਇੰਕਜੈੱਟ ਪ੍ਰਿੰਟਰ
  • ੲ) ਸਪੀਕਰ
  • ਸ) ਪਲੋਟਰ (Plotter)
4. ਇਹਨਾਂ ਵਿੱਚੋਂ ਕਿਸ ਯੰਤਰ ਦੀ ਵਰਤੋਂ ਨਿਜੀ ਤੌਰ ਤੇ ਸਾਊਂਡ ਸੁਣਨ ਲਈ ਕੀਤੀ ਜਾਂਦੀ ਹੈ?
(Which device is used to listen to sound personally?)
  • ੳ) ਸਪੀਕਰ
  • ਅ) ਹੈੱਡ ਫੋਨ (Headphone)
  • ੲ) LED
  • ਸ) ਪਲੋਟਰ
5. ਇਹਨਾਂ ਵਿੱਚੋਂ ਕਿਹੜਾ ਯੰਤਰ ਅੱਜ ਕੱਲ ਵਰਤੋਂ ਵਿੱਚ ਘੱਟ ਗਿਆ ਹੈ?
(Which device is less used nowadays?)
  • ੳ) ਪ੍ਰਿੰਟਰ
  • ਅ) ਮੋਨੀਟਰ
  • ੲ) CRT ਮੋਨੀਟਰ (CRT Monitor)
  • ਸ) ਪਲੋਟਰ

2. True/False (ਸਹੀ/ਗਲਤ)

1. ਪ੍ਰਿੰਟਰ ਇੱਕ ਸਾਫਟਕਾਪੀ ਆਉਟਪੁੱਟ ਯੰਤਰ ਹੈ।
(Printer is a softcopy output device.) Answer: ਗਲਤ (False)
2. CRT ਮਾਨੀਟਰ ਇੱਕ ਇਲੈਕਟ੍ਰੋਨੀਕ ਬੀਮ ਦੀ ਵਰਤੋਂ ਕਰਕੇ ਆਉਟਪੁੱਟ ਡਿਸਪਲੇਅ ਕਰਦਾ ਹੈ।
(CRT monitor uses electronic beam to display output.) Answer: ਸਹੀ (True)
3. ਮੋਨੀਟਰ ਦਾ ਆਕਾਰ ਤਿਰਛੀ ਦਿਸ਼ਾ ਵਿੱਚ ਮਾਪਿਆ ਜਾਂਦਾ ਹੈ।
(Monitor size is measured diagonally.) Answer: ਸਹੀ (True)
4. ਸਾਫਟਕਾਪੀ ਆਊਟਪੁੱਟ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ।
(Softcopy output can be changed any time.) Answer: ਸਹੀ (True)
5. LCD ਦੀ ਵਰਤੋਂ ਲੋਕਾਂ ਦੇ ਇੱਕ ਵੱਡੇ ਸਮੂਹ ਨੂੰ ਵੱਡੀ ਆਉਟਪੁੱਟ ਦਿਖਾਉਣ ਲਈ ਕੀਤੀ ਜਾਂਦੀ ਹੈ।
(LCD is used to show output to a large group of people.) Answer: ਗਲਤ (False)

3. Full Forms (ਪੂਰੇ ਰੂਪ)

AcronymFull Form (English)Full Form (Punjabi)
CRTCathode Ray Tubeਕੈਥੋਡ ਰੇ ਟਿਊਬ
DMPDot Matrix Printerਡਾਟ ਮੈਟ੍ਰਿਕਸ ਪ੍ਰਿੰਟਰ
LCDLiquid Crystal Displayਲਿਕੁਇਡ ਕ੍ਰਿਸਟਲ ਡਿਸਪਲੇਅ
LEDLight Emitting Diodeਲਾਈਟ ਐਮੀਟਿੰਗ ਡਾਇਡ

Comments

Popular posts from this blog

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ

PSEB (ਜਮਾਤ 6ਵੀਂ ਤੋਂ 10ਵੀਂ) ਲਈ ਕੰਪਿਊਟਰ ਸਾਇੰਸ ਦੇ ਸੰਪੂਰਨ ਅਭਿਆਸ ਬੈਂਕ  Complete Computer Science Back Exercise Bank & Notes for PSEB - Classes 6 to 10) ਜਾਣ-ਪਛਾਣ: ਕੀ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨਾਲ ਜੁੜੇ ਵਿਦਿਆਰਥੀ ਜਾਂ ਅਧਿਆਪਕ ਹੋ? ਅਕਸਰ ਉੱਚ-ਗੁਣਵੱਤਾ ਵਾਲੀ ਅਧਿਐਨ ਸਮੱਗਰੀ ਲੱਭਣਾ ਇੱਕ ਚੁਣੌਤੀ ਹੋ ਸਕਦੀ ਹੈ। ਤੁਹਾਡੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਅਤੇ ਕੰਪਿਊਟਰ ਦੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਨ ਲਈ, ਅਸੀਂ ਜਮਾਤ 6ਵੀਂ ਤੋਂ 10ਵੀਂ ਲਈ ਕੰਪਿਊਟਰ ਸਾਇੰਸ ਦੇ ਨੋਟਸ ਅਤੇ ਪ੍ਰਸ਼ਨ ਬੈਂਕਾਂ ਦਾ ਇੱਕ ਪੂਰਾ ਸੰਗ੍ਰਹਿ ਤਿਆਰ ਕੀਤਾ ਹੈ। ਇਹ ਨੋਟਸ  ਪੰਜਾਬੀ ਅਤੇ ਅੰਗਰੇਜ਼ੀ ਵਿੱਚ ਤਿਆਰ ਕੀਤੇ ਗਏ ਹਨ, ਜਿਸ ਨਾਲ ਇਹਨਾਂ ਨੂੰ ਸਮਝਣਾ ਆਸਾਨ ਹੋ ਜਾਂਦਾ ਹੈ। ਹਰੇਕ ਫਾਈਲ ਵਿੱਚ ਪਾਠ-ਵਾਰ ਉਦੇਸ਼ਪੂਰਨ ਪ੍ਰਸ਼ਨ (ਬਹੁ-ਵਿਕਲਪੀ ਪ੍ਰਸ਼ਨ, ਖਾਲੀ ਥਾਵਾਂ, ਸਹੀ/ਗਲਤ), ਪੂਰੇ ਰੂਪ, ਅਤੇ ਵਿਸ਼ਾ-ਮੂਲਕ ਪ੍ਰਸ਼ਨ (ਛੋਟੇ ਅਤੇ ਵੱਡੇ ਉੱਤਰ) ਸ਼ਾਮਲ ਹਨ। ਹਰੇਕ ਜਮਾਤ ਦੀ ਪਾਠ ਸੂਚੀ ਦੇਖਣ ਅਤੇ ਮੁਫਤ PDF ਅਧਿਐਨ ਸਮੱਗਰੀ ਡਾਊਨਲੋਡ ਕਰਨ ਲਈ ਹੇਠਾਂ ਸਕ੍ਰੋਲ ਕਰੋ! Introduction: Are you a student or teacher associated with the Punjab School Education Board (PSEB)? Finding high-quality, chapter-wise study material can often be a chal...

Python

Unlocking the Power of Python  Python has become the language of choice for many developers, data scientists, and hobbyists alike. Its simplicity, versatility, and robust libraries make it a favorite in various fields, from web development to data analysis and machine learning. Whether you're a seasoned programmer or just starting, Python's readability and community support provide an excellent environment for learning and growth. Why Python? Easy to Learn : Python's syntax is clear and readable, making it an ideal first language for beginners. Versatile : Python can be used in web development, data analysis, artificial intelligence, scientific computing, and more. Rich Libraries : Python boasts an extensive collection of libraries like NumPy, Pandas, and TensorFlow, which simplify complex tasks. Community Support : With a vibrant and active community, finding support and resources is never a challenge. Getting Started with Python To embark on your Python journey, you'l...

Mastering PowerPoint: Unleashing Keyboard Shortcuts for Efficiency

  Introduction Elevate your PowerPoint game with the ultimate guide to keyboard shortcuts! Whether you're crafting a presentation for work, school, or personal projects, these shortcuts will help you work smarter and faster. Let's unlock the full potential of PowerPoint together. **🎨 Basic Shortcuts ** 🖱️ Ctrl + N : New presentation   📂 Ctrl + O : Open presentation   💾 Ctrl + S : Save presentation   💬 F12 : Save As   🔒 Ctrl + W : Close presentation   🖨️ Ctrl + P : Print presentation   🔀 Ctrl + F4 : Close PowerPoint **🧭 Navigation Shortcuts ** 🔄 Arrow Keys : Move one slide up, down, left, or right   🏠 Home : Move to the first slide   🔚 End : Move to the last slide   ⬆️⬇️ Ctrl + Up/Down Arrow : Move selected slide up or down in the slide deck **🔍 Selection Shortcuts ** 🌟 Ctrl + A : Select all objects on a slide   ➡️ Tab : Select the next object on a slide   ⬅️ S...